💃🌹🌹🌹🌹🌹🌹🌹🌹🌹🌹🌹🌹🌹🌹🌹🌹🌹💃
ਸਿਮਟ ਦੀਆਂ ਗਹਿਰਾਈਆਂ (ਰਾਜਿੰਦਰ ਕੌਰ)
💃🌹🌹🌹🌹🌹🌹🌹🌹🌹🌹🌹🌹🌹🌹🌹🌹🌹💃
ਉਸ ਦਿਨ ਐਤਵਾਰ ਸੀ ਤੇ ਮਾਰੀਆ ਸਵੇਰ ਤੋਂ ਘਰ ਦੇ ਕਿੰਨੇ ਹੀ ਛੋਟੇ ਮੋਟੇ ਕੰਮ ਕਰਕੇ ਥੱਕ ਕੇ ਹਾਲੇ ਲੇਟੀ ਸੀ ਕਿ ਬਾਹਰ ਘੰਟੀ ਵਜ ਗਈ। ਮਾਰੀਆ ਨੂੰ ਕੀ ਹੋਲ ਵਿਚੋਂ ਕੋਈ ਵੀ ਨਜ਼ਰ ਨਾ ਆਇਆ। ਉਸ ਦਰਵਾਜ਼ੇ ਦੀ ਸੇਫਟੀ ਚੇਨ ਲਗਾਕੇ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਕਿਆ। ਦੀਵਾਰ ਦੇ ਨਾਲ ਲਗ ਕੇ ਹੈਰੀ ਸੁੰਗੜਿਆ ਹੋਇਆ ਖੜ੍ਹਾ ਸੀ। ਕੁਝ ਸੈਕਿੰਡ ਲਈ ਤਾਂ ਉਹ ਫੈਸਲ਼ਾ ਨਾ ਕਰ ਸਕੀ ਕਿ ਉਹ ਪੂਰਾ ਦਰਵਾਜ਼ਾ ਖੋਲ੍ਹੇ ਕਿ ਨਾ। ਪਰ ਫਿਰ ਕੁਝ ਸੋਚ ਕੇ ਉਨ੍ਹਾਂ ਦਰਵਾਜ਼ਾ ਖੋਲ੍ਹ ਦਿਤਾ ਤੇ ਥਕੀ ਹੋਈ ਆਵਾਜ਼ ਵਿਚ ਬੋਲੀ, “ਆਓ”।
ਪਿਛਲੇ ਹਫਤੇ ਹੀ ਤਾਂ ਹੈਰੀ ਗੁੱਸੇ ਵਿਚ ਕਹਿ ਗਿਆ ਸੀ ਕਿ ਉਹ ਹੁਣ ਕਦੀ ਨਹੀਂ ਆਵੇਗਾ, ਨਾ ਕਦੀ ਫੋਨ ਹੀ ਕਰੇਗਾ। ਮਾਰੀਆ ਨੂੰ ਹੈਰੀ ਦਾ ਚਿਹਰਾ ਬੜਾ ਡਰਿਆ ਡਰਿਆ ਜਿਹਾ ਲੱਗਾ। ਮਨ ਹੀ ਮਨ ਵਿਚ ਵਿਅੰਗ ਨਾਲ ਮੁਸਕਰਾਈ।
ਕੀ ਗਲ ਹੈ?” ਮਾਰੀਆ ਨੇ ਹੀ ਚੁੱਪ ਤੋੜੀ।“ਸਹੀ ਹੈ, ਤੁਸੀਂ ਸੁਣਾਓ”। ਹੈਰੀ ਦਬੇ ਹੋਏ ਸੁਰ ਵਿਚ ਬੋਲਿਆ।
ਮੈਂ ਵੀ ਬਿਲਕੁਲ ਸਹੀ ਹਾਂ”। ਲੋੜ ਤੋਂ ਵਧ ਉਚੀ ਆਵਾਜ਼ ਵਿਚ ਮਾਰੀਆ ਬੋਲੀ ਤੇ ਰਸੋਈ ਵਿਚੋਂ ਪਾਣੀ ਲੈਣ ਚਲੀ ਗਈ।
ਅੱਜ ਦਾ ਦਿਨ ਤਾਂ ਗਿਆ”। ਮਾਰੀਆ ਮਨ ਹੀ ਮਨ ਬੋਲੀ। ਪਾਣੀ ਦਾ ਗਿਲਾਸ ਹੈਰੀ ਅਗੇ ਰਖ ਕੇ ਉਹ ਬੈਠ ਗਈ।
ਫਿਰ ਇਕ ਲੰਬੀ ਚੁੱਪ ਉਨ੍ਹਾਂ ਦੋਹਾਂ ਵਿਚਕਾਰ ਪਸਰੀ ਰਹੀ। ਬਾਹਰ ਦਰਖਤਾਂ ਦੇ ਪੱਤੇ ਖੜ੍ਹ ਖੜ੍ਹ ਕਰ ਰਹੇ ਸਨ। ਹਵਾ ਤੇਜ਼ ਸੀ। ਮਾਨਸੂਨ ਦਾ ਮੌਸਮ ਆਪਣੇ ਜ਼ੋਰਾਂ ਤੇ ਸੀ। ਨਾਲ ਦੇ ਕਿਸੇ ਘਰੋਂ ਟੀ ਵੀ ਤੇ ਚਲ ਰਹੀ ਕਿਸੇ ਫਿਲਮ ਦੀ ਢਿਸ਼ੂ ਢਿਸ਼ੂ ਦੀ ਆਵਾਜ਼ ਬੜੀ ਉਚੀ ਸੀ।
ਕੀ ਗਲ, ਤੁਹਾਡਾ ਚਿਹਰਾ ਬਹੁਤ ਉਤਰਿਆ ਹੋਇਆ ਲਗ ਰਿਹੈ?” ਹੈਰੀ ਦੀ ਆਵਾਜ਼ ਵਿਚੋਂ ਡਰ ਹੁਣ ਗਾਇਬ ਸੀ।
”ਅੱਜ ਥਕਾਨ ਬਹੁਤ ਹੋ ਗਈ। ਘਰ ਦੇ ਬਹੁਤ ਸਾਰੇ ਕੰਮ……”। ਮਾਰੀਆ ਨੇ ਵਾਕ ਅਧੂਰਾ ਹੀ ਛੱਡ ਦਿਤਾ।
‘ਮੈਂ ਗਲਤ ਵਕਤ ਤੇ ਆ ਗਿਆਂ, ਹੈ ਨਾ?’ ਹੈਰੀ ਨੇ ਸਵਾਲੀਆ ਨਿਗਾਹਾਂ ਨਾਲ ਮਾਰੀਆ ਵਲ ਤਕਿਆ।
ਇਹ ਕੋਈ ਨਵੀਂ ਗਲ ਨਹੀਂ”। ਮਾਰੀਆ ਨੇ ਕਿਹਾ। ਅੱਜ ਨਾ ਉਹਨੇ ਆਪਣੇ ਚਿਹਰੇ ਤੇ ਬਨਾਵਟੀ ਮੁਸਕਾਣ ਚਿਪਕਾਣ ਦੀ ਲੋੜ ਸਮਝੀ ਤੇ ਨਾ ਹੀ ਇਹ ਕਿਹਾ ਕਿ, ‘ਨਹੀਂ ਐਸੀ ਕੋਈ ਗਲ ਨਹੀਂ’
ਨਾਲ ਦੇ ਘਰ ਟੀ ਵੀ ਤੇ ਚਲ ਰਹੀ ਫਿਲਮ ਵਿਚ ਕਿਸੇ ਦੇ ਰੋਣ ਚਿਲਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਹੁਣੇ ਮੈਂ ਆ ਰਿਹਾ ਸਾਂ ਤਾਂ ਇਥੋਂ ਦੀ ਸੀ ਬੀਚ ਤੇ ਬਹੁਤ ਭੀੜ ਸੀ। ਹੈਰੀ ਬੋਲਿਆ।
ਕਿਉਂ? ਕੀ ਹੋਇਆ? ਮਾਰੀਆ ਭੈਭੀਤ ਹੋ ਗਈ ਸੀ। ਅਜ ਕਲ੍ਹ ਉਹ ਗਲ ਗਲ ਤੇ ਤ੍ਰਭਕ ਜਾਂਦੀ ਹੈ।
ਹੈਰੀ ਹੱਸਣ ਲੱਗ ਪਿਆ ਸੀ।
“ਉਥੇ ਇਕ ਫਿਲਮ ਦੀ ਸੂਟਿੰਗ ਹੋ ਰਹੀ ਸੀ”।
ਉਹ ਤਾਂ ਅਕਸਰ ਹੀ ਹੁੰਦੀ ਰਹਿੰਦੀ ਹੈ। ਇਹ ਕੋਈ ਨਵੀਂ ਗਲ ਨਹੀਂ”। ਨਿਸ਼ਚਿਤ ਹੁੰਦੀ ਹੋਈ ਉਹ ਬੋਲੀ।
ਮਾਰੀਆ ਸੋਚਣ ਲਗੀ ਕਿ ਹੋ ਸਕਦਾ ਹੈ ਗਲ ਦਾ ਸਿਲਸਿਲਾ ਅਗੇ ਤੋਰਨ ਲਈ ਉਹਨੇ ਇਹ ਮਨਘੜੰਤ ਗਲ ਬਣਾ ਲਈ ਹੋਵੇ।
ਬਾਹਰ ਬੱਦਲ ਬਹੁਤ ਕਾਲੇ ਹੋ ਗਏ ਸਨ।
‘ਬੜੀ ਜ਼ੋਰ ਦੀ ਬਾਰਸ਼ ਆਵੇਗੀ’ ਹੈਰੀ ਨੇ ਬੋਲਿਆ।
ਉਹ ਤਾਂ ਅਜ ਕਲ੍ਹ ਰੋਜ਼ ਹੀ ਹੋ ਰਹੀ ਹੈ। ਸੋਮਵਾਰ ਤਾਂ ਸਭ ਲੋਕਲ ਗਡੀਆਂ ਵੀ ਬੰਦ ਹੋ ਗਈਆਂ ਸਨ। ‘ਕਿੰਨੇ ਹੀ ਲੋਕ ਘਰਾਂ ਤਕ ਨਹੀਨ ਸਨ ਪਹੁੰਚ ਸਕੇ’।
ਬੰਬਈ ਦੀ ਮਾਨਸੂਨ ਦੌਰਾਨ ਇਕ ਦੋ ਵਾਰ ਤਾਂ ਗਡੀਆਂ ਬੰਦ ਹੁੰਦੀਆਂ ਹੀ ਹਨ।
‘ਤੁਸੀਂ ਵਕਤ ਸਿਰ ਨਿਕਲ ਜਾਉ। ਭਿਜਕੇ ਐਵੇਂ ਬਿਮਾਰ ਹੀ ਨਾ ਹੋ ਜਾਇਓ” ਮਾਰੀਆ ਚਾਹ ਦੇ ਕੇ ਕਪ ਟੇਬਲ ਤੇ ਰਖਦੀ ਹੋਈ ਬੋਲੀ।
‘ਅਜ ਕਲ੍ਹ ਤਾਂ ਰੋਜ਼ ਹੀ ਭਿਜੀਦਾ ਹੈ”। ਅਤੇ ਉਹ ਹੋ ਹੋ ਕਰਕੇ ਹਸਣ ਲਗ ਪਿਆ।
ਮਾਰੀਆ ਚੁਪ ਚਾਪਸ ਚਾਹ ਦੇ ਘੁਟ ਭਰਦੀ ਰਹੀ। ਮਾਰੀਆ ਨੂੰ ਹੈਰੀ ਦੀ ਕਿਸੇ ਗਲ ਤੇ ਹਾਸਾ ਨਹੀਂ ਆਉਂਦਾ ਤੇ ਨਾ ਹੀ ਉਹ ਨਕਲੀ ਹਾਸਾ ਹਸਣ ਦੇ ਮੂਡ ਵਿਚ ਸੀ। ਉਹ ਤਾਂ ਚੱਦਰ ਲੈ ਕੇ ਥੋੜ੍ਹੀ ਦੇਰ ਲਈ ਲੇਟ ਕੇ ਥਕਾਵਟ ਲਾਉਣਾ ਚਾਹੁੰਦੀ ਸੀ। ਪਰ ਹੈਰੀ ਦਾ ਕੀ ਕਰੇ। ਉਹਨੂੰ ਤਾਂ ਜਾਣ ਦੀ ਕੋਈ ਕਹਾਲ ਨਹੀਂ ਸੀ।
ਪਿਛਲੀ ਵਾਰ ਜਦੋਂ ਹੈਰੀ ਆਇਆ ਸੀ ਤਾਂ ਉਹ ਫਿਰ ਆਪਣੇ ਉਹੀ ਘਿਸੇ ਪਿਟੇ ਰੋਮਾਂਟਿਕ ਡਾਇਲਾਗਜ਼ ਬੋਲਣ ਲਗ ਪਿਆ ਸੀ। ਮਾਰੀਆ ਗੁਸੇ ਵਿਚ ਆ ਗਈ ਸੀ।
‘ਮੈਂ ਕਿੰਨੀ ਵਾਰ ਕਹਿ ਚੁਕੀ ਹਾਂ ਕਿ ਮੇਰੇ ਸਾਹਮਣੇ ਇਹੋ ਜਿਹੇ ਡਾਇਲਾਗ ਨਾ ਬੋਲਿਆ ਕਰ। ਮੈਨੂੰ ਬਿਲਕੁਲ ਪਸੰਦ ਨਹੀਂ। ਮੈਂ ਬਚੀ ਨਹੀਂ’।
‘ਇਹ ਡਾਇਲਾਗ ਬਚਿਆਂ ਅਗੇ ਤਾਂ ਬੋਲਣ ਵਾਲੇ ਨਹੀਂ। ਇਹ ਤਾਂ……’।
ਮੈਂ 16-17 ਸਾਲਾਂ ਦੀ ਜਵਾਨ ਕੁੜੀ ਵੀ ਨਹੀਂ। ਮੈਨੂੰ ਇਹ ਗੱਲਾਂ ਬੜੀਆਂ ਚੀਪ ਲਗਦੀਆਂ ਨੇ’।
ਹੈਰੀ ਖੀਂ ਖੀਂ ਕਰਕੇ ਹਸਣ ਲਗ ਪਿਆ ਸੀ।
ਕਦੀ ਕਦੀ ਹੈਰੀ ਰਾਜਨੀਤੀ ਬਾਰੇ ਗਲਾਂ ਕਰਨ ਲਗ ਪੈਂਦਾ। ਉਹੀ ਪਿਟ ਚੁਕੀਆਂ ਅਕਬਾਰੀ ਗਲਾਂ। ਉਹ ਹੂੰ……ਹਾਂ ਕਰਦੀ ਰਹਿੰਦੀ। ਜਦੋਂ ਹੈਰੀ ਦੇਖਦਾ ਕਿ ਮਾਰੀਆ ਉਂਘਲਾਣ ਲਗ ਪਈ ਹੈ ਤਾਂ ਉਹ ਮਾਰੀਆ ਦੀ ਦੁਪਹਿਰ ਨੂੰ ਸੌਣ ਦੀ ਆਦਤ ਨੂੰ ਨਿੰਦਣ ਲਗ ਪਿਆ।ਮੈਂ ਸਵੇਰੇ ਬਹੁਤ ਜਲਦੀ ਉਟਦੀ ਹਾਂ। ਫਿਰ ਡਿਊਟੀ ਤੇ ਜਾਂਦੀ ਹਾਂ। ਲੋਕਲ ਗਡੀਆਂ ਦੀ ਥਕਾਵਟ। ਘਰ ਆ ਕੇ ਕਿੰਨਾ ਹੀ ਕੰਮ ਹੁੰਦਾ ਹੈ ਕਰਨ ਨੂੰ। ਮੈਂ ਥੱਕ ਜਾਂਦੀ ਹਾਂ”।
ਚੰਗਾ ਫਿਰ ਮੈਂ ਚਲਦਾ ਹਾਂ। ਬੜੇ ਬੁਝੇ ਜਿਹੇ ਸੁਰ ਵਿਚ ਉਹ ਬੋਲਿਆ।
ਮਾਰੀਆ ਨੇ ਹੋਰ ਬੈਠਣ ਲਈ ਰਸਮੀ ਤੌਰ ਤੇ ਵੀ ਨਹੀਂ ਕਿਹਾ।
ਮਾਰੀਆ ਨੇ ਵੇਖਿਆ ਕਿ ਉਹ ਉਠਣ ਦਾ ਕੋਈ ਉਪਰਾਲਾ ਨਹੀਂ ਕਰ ਰਿਹਾ। ਉਹ ਜਾਣਦੀ ਹੈ ਕਿ ਉਹਦਾ ਜਾਣ ਲਈ ਮਨ ਨਹੀਂ ਕਰ ਰਿਹਾ।
ਬਾਹਰ ਬਾਰਸ਼ ਕੁਝ ਗਟ ਗਈ ਹੈ, ਭਿਜੋਗੇ ਨਹੀਂ। ਸ਼ਾਮ ਨੂਮ ਲੋਕਲ ਗਡੀਆਂ ਵਿਚ ਭੀੜ ਬਹੁਤ ਹੋ ਜਾਵੇਗੀ”। ਮਾਰੀਆ ਨੇ ਕਿਹਾ।
ਆਫਿਸ ਫੋਨ ਕਰਨਾ” ਜਾਂਦੇ ਹੋਏ ਹੈਰੀ ਬੋਲਿਆ।
ਮਾਰੀਆ ਨੇ ਸਿਰ ਹਿਲਾ ਦਿਤਾ ਸੀ। ਤਿੰਨ ਚਾਰ ਦਿਨ ਬਾਅਦ ਫੋਨ ਆ ਗਿਆ ਸੀ,
ਮਾਰੀਆ ਕੀ ਗਲ ਹੈ?”
ਸਹੀ ਹੈ”
ਕੀ ਕਰ ਰਹੇ ਹੋ?”
ਤੁਹਾਡੇ ਨਾਲ ਗਲ”
ਮੇਰਾ ਮਤਲਬ ਹੈ ਕੀ ਕਰ ਰਹੇ ਸੀ?’
ਸੌਂ ਰਹੀ ਸੀ, ਜਾਣ ਬੁਝ ਕੇ ਮਾਰੀਆ ਬੋਲੀ।
ਓ! ਮੈਂ ਤੁਹਾਨੂੰ ਡਿਸਟਰਬ ਕੀਤਾ। ਵੀ ਸਾਰੀ। ਮੈਂ ਤਾਂ ਭੁਲ ਹੀ ਗਿਆ ਸੀ ਇਹ ਤੁਹਾਡਾ ਸੌਣ ਦਾ ਵਕਤ ਹੈ”। ਉਹੀ ਮੀਸਣਾ ਹਾਸਾ ਸੀ, ਉਸ ਪਾਸੇ।
ਦੱਸੋ ਕੀ ਗਲ ਹੈ?”
‘ਤੁਸਾਂ ਕਿਹਾ ਸੀ ਕੇ ਤੁਸੀਂ ਫੋਨ ਕਰੋਗੇ। ਮੈਂ ਰੋਜ਼ ਤੁਹਾਡਾ ਫੋਨ ਉਡੀਕਦਾ ਹਾਂ”।
‘ਬਸ ਕੋਈ ਖਾਸ ਗਲ ਹੀ ਨਹੀਂ ਸੀ ਕਰਨ ਵਾਲੀ। ਨਾਲੇ ਰੁਝੇਵਾਂ ਵੀ ਬਹੁਤ ਸੀ”।
‘ਸ਼ਾਨੂੰ ਵੀ ਕੋਈ ਟਾਈਮ ਦਿਉ”।
‘ਖਾਹਦੇ ਲਈ?”
ਮਿਲਣ ਲਈ”
ਦੋ ਚਾਰ ਦਿਨ ਪਹਿਲਾਂ ਹੀ ਤੁਸੀਂ ਆਏ ਸੀ’।
‘ਮੈਂ ਤੁਹਾਡੇ ਨਾਲ ਇਕ ਖਾਸ ਗੱਲ ਕਰਨੀ ਚਾਹੁੰਦਾ ਹਾਂ”।
‘ਹੁਣੇ ਹੀ ਦੱਸ ਦਿਉ”। ਅੰਦਰ ਹੀ ਅੰਦਰ ਮਾਰੀਆ ਛਿਥੀ ਪੈ ਰਹੀ ਸੀ। ਉਹ ਜਾਣਦੀ ਸੀ ਕਿ ਗਲ ਕੋਈ ਖਾਸ ਹੈ ਹੀ ਨਹੀਂ।
‘ਫੋਨ ਤੇ ਨਹੀਂ ਹੋ ਸਕਦੀ। ਕਦੋਂ ਮਿਲੋਗੇ?”
ਮਾਰੀਆ ਜਾਣਦੀ ਹੈ ਕਦੋ ਮਿਲੋਗੇ ਦਾ ਮਤਲਬ ਹੁੰਦਾ ਹੈ ਕਿ ਹੁਣ ਉਹਦੇ ਘਰ ਕਦੋਂ ਆ ਸਕਦਾ ਹੈ।
ਤੁਹਾਨੂੰ ਫਿਰ ਦੱਸਾਂਗੀ। ਚੰਗਾ ਬਾਹਰ ਘੰਟੀ ਵਜ ਰਹੀ ਹੈ…’। ਅਤੇ ਉਹਨੇ ਫੋਨ ਰੱਖ ਦਿਤਾ।
ਇਹੀ ਜਾਂ ਇਨ੍ਹਾਂ ਨਾਲ ਮਿਲਦੇ ਜੁਲਦੇ ਵਾਕ ਫੋਨ ਤੇ ਹੈਰੀ ਕਿੰਨੀ ਵਾਰ ਕਹਿ ਚੁਕਾ ਹੈ। ਮਾਰੀਆ ਨੂੰ ਸਮਝ ਨਹੀਂ ਆਉਂਦੀ ਕਿ ਉਹ ਹੱਸੇ ਜਾਂ ਗੁਸਾ ਕਰੇ। ਕਈ ਵਾਰ ਉਹ ਧਮਕੀ ਦਿੰਦਾ ਹੈ ਕਿ ਉਹ ਕਦੀ ਨਹੀਂ ਆਵੇਗਾ।
‘ਸਹੀ ਹੈ, ਨਾ ਆਉਣਾ’। ਇਕ ਵਾਕ ਕਈ ਵਾਰ ਉਹਦੇ ਹੋਠਾਂ ਤਕ ਆ ਕੇ ਵਾਪਿਸ ਚਲਾ ਜਾਂਦਾ ਹੈ।
ਮਾਰੀਆ ਦਾ ਪਤੀ ਐਸ਼ਲ਼ੇ ਬਹੁਤ ਮਿਲਣਸਾਰ ਸੀ। ਉਨ੍ਹਾਂ ਦੇ ਘਰ ਅਕਸਰ ਹੀ ਦੋਸਤ ਆ ਧਰਨਾ ਦਿੰਦੇ। ਮਾਰੀਆ ਚਾਹ ਕੋਫੀ ਬਣਾ ਲਿਆਂਦੀ। ਕਈ ਵਾਰ ਐਸ਼ਲ਼ੇ ਖਾਣ ਬਣਾਨ ਲਈ ਵੀ ਕਹਿ ਦਿੰਦਾ। ਬਾਕੀ ਦੋਸਤ ਤਾਂ ਚਲੇ ਜਾਂਦੇ ਪਰ ਹੈਰੀ ਤੇ ਜੈਕੀ ਦੇਰ ਰਾਤ ਤਕ ਬੈਠੇ ਗਪ ਸ਼ਪ ਕਰਦੇ ਰਹਿੰਦੇ। ਉਨ੍ਹਾਂ ਦੋਹਾਂ ਦੇ ਦੇਰ ਵੀ ਨੇੜੇ ਹੀ ਸਨ। ਉਨ੍ਹਾਂ ਨਾਲ ਐਸ਼ਲ਼ੇ ਤੇ ਮਾਰੀਆ ਦੀ ਪਰਿਵਾਰਿਕ ਸਾਂਝ ਸੀ। ਛੁੱਟੀ ਵਾਲੇ ਦਿਨ ਕਈ ਵਾਰ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਵੀ ਨਾਲ ਲੈ ਆਉਂਦੇ ਸਨ ਜਾਂ ਫਿਰ ਮਾਰੀਆ ਤੇ ਐਸ਼ਲ਼ੇ ਉਨ੍ਹਾਂ ਦੇ ਘਰ ਚਲੇ ਜਾਂਦੇ। ਕਦੀ ਕਦਾਈਂ ਤਿੰਨੋਂ ਪਰਿਵਾਰ ਜੁਹੂ ਬੀਚ ਜਾਂ ਨੈਸ਼ਨਲ ਪਾਰਕ ਜਾਣ ਦਾ ਪ੍ਰੋਗਰਾਮ ਵੀ ਰਖ ਲੈਂਦੇ।
ਇਹ ਦੋਸਤ ਅਕਸਰ ਹੀ ਮਾਰੀਆ ਦੇ ਇਕ ਕਮਰੇ ਦੇ ਫਲ਼ੈਟ ਵਿਚ ਇਕੱਠੇ ਹੁੰਦੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹਲ ਢੂੰਡਦੇ ਰਹਿੰਦੇ। ਬੰਬਈ ਦੀ ਵਧਦੀ ਜਨਸੰਖਿਆ, ਲੋਕਲ ਗਡੀਆਂ ਦੀ ਭੀੜ, ਬੰਬਈ ਦੀ ਗੈਂਗਵਾਰ, ਦੇਸ਼ ਦੀ ਭ੍ਰਿਸ਼ਟ ਰਾਜਨੀਤੀੀ, ਵਧਦੀ ਮਹਿੰਗਾਈ……। ਮਾਰੀਆ ਸਭ ਦੀਆਂ ਗਲਾਂ ਸੁਣਦੀ ਰਹਿੰਦੀ, ਥਕ ਜਾਂਦੀ। ਵਿਚੋਂ ਵਿਚ ਉਘਲਾ ਜਾਂਦੀ। ਪਰ ਜਦੋਂ ਤਕ ਸਭ ਚਲੇ ਨਾ ਜਾਣ ਉਹ ਸੌਂ ਨਾ ਸਕਦੀ। ਜੈਕੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਹੈਰੀ ਨੂੰ ਚਲਣ ਲਈ ਕਹਿੰਦਾ ਰਹਿੰਦਾ। ਪਰ ਹੈਰੀ ਨਿਠਕੇ ਬੈਠਾ ਰਹਿੰਦਾ ਜਿਵੇਂ ਘਰੋਂ ਕਢਿਆ ਹੋਵੇ। ਕਈ ਵਾਰ ਮਾਰੀਆ ਨੂੰ ਗੁਸਾ ਆ ਜਾਂਦਾ। ਸਭ ਦੋਸਤਾਂ ਦੇ ਚਲੇ ਜਾਣ ਬਾਅਦ ਉਹ ਐਸਲੇ ਤੇ ਬਰਸ ਪੈਂਦੀ।
ਤੁਹਾਡੇ ਦੋਸਤ ਵੀ ਅਜੀਬ ਨੇ। ਉਨ੍ਹਾਂ ਨੂੰ ਤਾਂ ਆਪਣੀਆਂ ਪਤਨੀਆਂ ਦੀ ਕੋਈ ਪਰਵਾਹ ਨਹੀਂ ਪਰ ਮੇਰੇ ਤੇ ਰਹਿਮ ਕਰੋ। ਸਵੇਰੇ ਉਠਕੇ ਸਭ ਤੋਂ ਪਹਿਲਾਂ ਤਾਂ ਮੈਂ ਹੀ ਡਿਊਟੀ ਤੇ ਜਾਣਾ ਹੁੰਦਾ ਹੈ। ਨੀਂਦ ਵੀ ਪੂਰੀ ਨਹੀਂ ਹੋਵੇਗੀ ਤਾਂ ਜਾਵਾਂਗੀ ਕਿਵੇਂ?’
ਐਸ਼ਲ਼ੇ ਮਾਰੀਆ ਨੂੰ ਬਾਹਾਂ ਵਿਚ ਲੈ ਕੇ ਅਗੋਂ ਇੰਜ ਨਾ ਕਰਨ ਦਾ ਵਾਇਆ ਕਰਦਾ ਤੇ ਘਰ ਵਿਚ ਸ਼ਾਂਤੀ ਹੋ ਜਾਂਦੀ।
ਪਰ ਅਗਲੇ ਹਫਤੇ ਫਿਰ ਉਹਦੇ ਦੋਸਤ ਆ ਧਮਕਦੇ।
ਯਾਰ , ਐਸ਼ਲ਼ੇ ਤੇ ਬੜਾ ਖੁਸ਼ਕਿਸਮਤ ਹੈ। ਤੈਨੂੰ ਮਾਰੀਆ ਵਰਗੀ ਪਤਨੀ ਮਿਲੀ, ਸੁਹਣੀ ਵੀ, ਹੱਸਮੁੱਖ ਵੀ, ਤੇ ਪੜ੍ਹੀ ਲਿਖੀ ਵੀ…”। ਜੈਕੀ ਅੱਖਾਂ ਵਿਚ ਮਸਖਰੀ ਭਰ ਕੇ ਕਹਿੰਦਾ।
ਮਾਰੀਆ ਆਪਣੀ ਪ੍ਰਸੰਸਾ ਸੁਣ ਕੇ ਖਿੜ ਜਾਂਦੀ।
‘ਬਸ ਕਰ ਜੈਕੀ। ਔਰਤਾਂ ਦੀ ਜ਼ਿਆਦਾ ਪ੍ਰਸੰਸਾ ਕਰੋ ਤਾਂ ਸਿਰ ਤੇ ਚੜ੍ਹ ਜਾਂਦੀਆਂ ਨੇ”। ਐਸ਼ਲੇ ਹਸਦਾ ਹੋਇਆ ਕਹਿੰਦਾ।
‘ਐਸ਼ਲ਼ੇ ਤੇਰੇ ਔਰਤ ਬਾਰੇ ਵਿਚਾਰ ਬੜੇ ਦਕਿਆਨੂਸੀ ਨੇ”। ਮਾਰੀਆ ਹੈਰਾਨ ਹੋ ਕੇ ਬੋਲਦੀ।
ਤੂੰ ਤਾਂ ਝੱਲੀ ਏ, ਮਾਰੀਆ। ਮੈਂ ਨਹੀਂ ਚਾਹੁੰਦਾ ਕਿ ਇਹ ਮੇਰੀ ਇਕਲੌਤੀ ਬੀਵੀ ਨੂੰ ਨਜ਼ਰ ਲਗਾਣ।
ਓਏ ਸਾਡੀਆਂ ਕਿਹੜੀਆਂ ਚਾਰ ਚਾਰ ਨੇ। ਸਭ ਖਿੜ ਖਿੜ ਹਸਣ ਲਗਦੇ।
ਉਂਜ ਜੈਕੀ, ਤੂੰ ਦਿਨ ਬਦਿਨ ਮਹਿਨਾ ਹੁੰਦਾ ਜਾ ਰਿਹੈ। ਉਂਜ ਵੀ ਹਾਰਟ ਲਈ ਸਹੀ ਨਹੀਂ। ਮੈਂ ਤਾਂ ਹਕੀਕਤ ਬਿਆਨ ਕਰ ਰਿਹਾ’।
‘ਪਰ ਮੇਰਾ ਘਰ ਵਾਲਾ ਤਾਂ ਤੇਰੀ ਬੀਵੀ ਦੀ ਪ੍ਰਸੰਸਾ ਕਰਦਾ ਨਹੀਂ ਥਕਦਾ’। ਮਾਰੀਆ ਕੋਲੋਂ ਚੁਟਕੀ ਲੈਂਦੀ।
ਇਨ੍ਹਾਂ ਤਿੰਨਾਂ ਦੋਸਤਾਂ ਵਿਚੋਂ ਜੈਕੀ ਹੀ ਬੜਬੋਲਾ ਸੀ। ਬਹੁਤ ਉਚਾ ਬੋਲਦਾ ਤੇ ਹਸਦਾ ਵੀ ਖੂਬ। ਹੈਰੀ ਬਹੁਤ ਘਟ ਬੋਲਦਾ। ਜੇ ਬੋਲਦਾ ਵੀ ਤਾਂ ਬੜੀ ਧੀਮੀ ਆਵਾਜ਼ ਵਿਚ।
ਕਦੀ ਕਦਾਈ ਇੰਜ ਹੀ ਹੁੰਦਾ ਕਿ ਐਸ਼ਲੇ ਰਾਤੀਂ ਲੇਟ ਆਉਂਦਾ। ਉਹਦੀ ਉਡੀਕ ਵਿਚ ਦੇਰ ਰਾਤ ਤਕ ਇਕਲੇ ਬੈਠੇ ਰਹਿਣਾ ਮਾਰੀਆ ਨੂੰ ਹੋਰ ਵੀ ਔਖਾ ਲਗਦਾ। ਉਹ ਐਸ਼ਲ਼ੇ ਨੂੰ ਖਿਝ ਕੇ ਪੈਂਦੀ।
‘ਤੁਹਾਨੂੰ ਮੇਰਾ ਵੀ ਕੋਈ ਖਿਆਲ ਹੈ। ਸਾਰਾ ਦਿਨ ਕੰਮ ਦੀ ਥਕਾਵਟ। ਰਾਤੀਂ ਵਕਤ ਸਿਰ ਸੋਣਾ ਵੀ ਨਸੀਬ ਨਹੀਂ। ਤੁਹਾਡੇ ਦੋਸਤਾਂ ਦੀਆਂ ਬੀਵੀਆਂ ਵੀ ਖੂਬ ਖਿਜਦੀਆਂ ਹੋਣਗੀਆਂ”।
‘ਤੇਰੇ ਵਰਗਾ ਵਡਾ ਜਿਗਰਾ ਸਭ ਔਰਤਾਂ ਦਾ ਨਹੀਂ ਹੁੰਦਾ’। ਐਸ਼ਲ਼ੇ ਇਹ ਕਹਿ ਕੇ ਉਨ੍ਹਾਂ ਬਾਹਾਂ ਵਿਚ ਭਰ ਲੈਂਦਾ ਤੇ ਮਾਰੀਆ ਸ਼ਾਂਤ ਹੋ ਜਾਂਦੀ।
ਛੁਟੀ ਵਾਲੇ ਦਿਨ ਅਕਸਰ ਹੀ ਉਦਹ ਦੋਵੇਂ ਸਮੁੰਦਰ ਕੰਢੇ ਚਲੇ ਜਾਂਦੇ। ਐਸ਼ਲੇ ਨੂੰ ਸੀ ਬੀਚ ਤੇ ਘੁੰਮਣਾ ਬਹੁਤ ਚੰਗਾ ਲਗਦਾ ਸੀ। ਪਰ ਅਜ ਕਲ੍ਹ ਐਸ਼ਲ਼ੇ ਸਮੁੰਦਰ ਦੇ ਪਾਣੀ ਦੇ ਪਰਦੂਸ਼ਣ ਤੇ ਸੀ ਬੀਚ ਤੇ ਫੈਲ਼ੀ ਗੰਦਗੀ ਤੋਂ ਬਹੁਤ ਨਿਰਾਸ਼ ਹੋ ਗਿਆ ਸੀ। ਉਹ ਹਿੰਦੁਸਤਾਨੀਆਂ ਦੀ ਗੰਦ ਤੇ ਖਿਲੇਰਾ ਪਾਣ ਦੀ ਆਦਤ ਤੋਂ ਪਰੇਸ਼ਾਨ ਰਹਿੰਦਾ।
ਇਤਿਹਾਸ ਵਿਚ ਹਜ਼ਾਰਾਂ ਸਾਲ ਪਹਿਲਾਂ ਹੀ ਸਿੰਧੂ ਘਾਟੀ ਦੀ ਸਭਿਅਤਾ ਦੀ ਸਾਫ ਸਫਾਈ ਬਾਰੇ ਪੜ੍ਹ ਕੇ ਹੈਰਾਨੀ ਹੁੰਦੀ ਹੈ। ਕੀ ਇਹ ਸਭ ਸਚ ਹੋਵੇਗਾ। ਫਿਰ ਅੱਜ ਤਾਂ ਸਾਇੰਸ ਦਾ ਯੁਗ ਹੈ। ਪੜ੍ਹਾਈ ਲਿਖਾਈ ਕਰਕੇ ਵੀ ਅਸੀਂ ਕੀ ਸਿੱਖੇ ਹਾਂ। ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ। ਇਕ ਤਾਂ ਇਸ ਪਲਾਸਟਿਕ ਕਲਚਰ ਨੇ ਸਭ ਜਗ੍ਹਾ ਪ੍ਰਦੂਸ਼ਣ ਫੈਲ਼ਾ ਦਿਤਾ ਹੈ।
ਮਾਰੀਆ ਐਸ਼ਲੇ ਦੀਆਂ ਗੱਲਾਂ ਚੁਪਚਾਪ ਸੁਣਦੀ ਰਹਿੰਦੀ।
ਐਸ਼ਲੇ ਸਮੁੰਦਰ ਦੀਆਂ ਲਹਿਰਾਂ ਦੀ ਉਥਲ ਪੁਥਲ ਵੇਖ ਦੂਰ ਕਿਤੇ ਖਿਆਲਾਂ ਵਿਚ ਡੁਬ ਜਾਂਦਾ।
‘ਕੀ ਸੋਚ ਰਹੇ ਹੋ?” ਮਾਰੀਆ ਐਸ਼ਲੇ ਦੇ ਮੋਢੇ ਤੇ ਹਥ ਰਖ ਕੇ ਪੁਛਦੀ।
ਸਮੁੰਦਰ ਦੀ ਗਹਿਰਾਈ ਵਿਚ ਕਿੰਨਾ ਕੁਝ ਛਿਪਿਆ ਹੋਇਆ ਹੈ। ਇਨਸਾਨ ਦਾ ਮਨ ਵੀ ਇੰਝ ਹੀ ਗਹਿਰਾ ਹੈ। ਸਮੁੰਦਰ ਵਾਂਗ ਮਨ ਦੀ ਥਾਹ ਵੀ ਨਹੀਂ ਪਾ ਸਕਦੇ।
‘ਲਗਦਾ ਹੈ ਅਜ ਕਲ੍ਹ ਕਿਸੇ ਦੇ ਮਨ ਦੀਆਂ ਗਹਿਰਾਈਆਂ ਵਿਚ ਉਤਰ ਕੇ ਡੁਬਕੀਆਂ ਲਗਾ ਰਹੇ ਹੋ…”। ‘ਕੌਣ ਹੈ, ਉਹ ਖੁਸ਼ਨਸੀਬ?” ਮਾਰੀਆ ਐਸ਼ਲ਼ੇ ਦੀ ਬਾਂਹ ਝਿੰਜੋੜ ਕੇ ਪੁਛਦੀ।
ਉਂਜ ਹੀ ਸੈਮੂ ਬਾਰੇ ਸੋਚ ਰਿਹਾ ਸਾਂ। ਮਾਂ ਬਾਪ ਤੋਂ ਬਾਅਦ ਕਿੰਨੇ ਯਤਨਾਂ ਨਾਲ ਉਹਨੂੰ ਵਡਾ ਕੀਤਾ। ਮਾਂ ਬਾਪ ਦੋਹਾਂ ਦਾ ਪਿੳਾਰ ਦਿਤਾ। ਆਪਣੇ ਪੇਟ ਕਟਕੇ ਉਹਨੂੰ ਪਵ੍ਹਾਇਆ ਲਿਖਾਇਆ ਤੇ ਅਜ ਉਹ ਇੰਗਲੈਂਡ ਬੈਠਾ ਦੋ ਲਾਈਨਾਂ ਦਾ ਇਕ ਖਤ ਨਹੀਂ ਪਾ ਸਕਦਾ। ਕਦੀ ਫੋਨ ਨਹੀਂ ਕਰ ਸਕਦਾ। ਇਨ੍ਹਾਂ ਦਿਨਾਂ ਵਿਚ ਮੈਂ ਉਹਨੂੰ ਚਾਰ ਖਤ ਪਾ ਚੁਕਾ ਹਾਂ। ਕੋਈ ਹੁੰਗਾਰਾ ਹੀ ਨਹੀਂ। ਪਹਿਲਾਂ ਤਾਂ ਇੰਜ ਨਹੀਂ ਸੀ ਕਰਦਾ। ਕਦੀ ਖਤ ਕਦੀ ਫੋਨ…। ਪਿਛਲੀ ਵਾਰ ਆਇਆ ਸੀ ਤਾਂ ਕਹਿੰਦਾ ਸੀ ਕਿ ਉਹ ਆਰਥਿਕ ਤੌਰ ਤੇ ਬਹੁਤ ਚੰਗਾ ਸੈਟ ਹੋ ਗਿਆ ਤੇ ਉਹ ਕੁਝ ਪੈਸੇ ਭੇਜੇਗਾ ਤਾਂ ਜੋ ਅਸੀਂ ਦੋ ਕਮਰੇ ਦਾ ਫਲ਼ੈਟ ਖਰੀਦ ਸਕੀਏ ਪਰ…। ਐਸ਼ਲੇ ਠੰਡੀ ਆਹ ਭਰ ਕੇ ਚੁਪ ਕਰ ਗਿਆ।
‘ਹੋ ਸਕਦਾ ਹੈ ਕਿ ਉਹ ਆਪ ਹੀ ਕਿਸੇ ਪਰੇਸ਼ਾਨੀ ਵਿਚ ਹੋਵੇ” ਮਾਰੀਆ ਬੋਲੀ।
ਜ਼ਿੰਦਗੀ ਵਿਚ ਇਕ ਵਾਰ ਸਮੁੰਦਰੀ ਜਹਾਜ਼ ਤੇ ਯਾਤਰਾ ਜ਼ਰੂਰ ਕਰਨੀ ਹੈ। ਐਸ਼ਲੇ ਨੇ ਗਲ ਦਾ ਰੁਖ ਬਦਲ ਦਿਤਾ ਸੀ।
‘ਐਲੀਫੇਂਟਾਂ ਕੇਵਜ਼ ਤਕ?’ ਖਿੜ ਖਿੜਾ ਕੇ ਹਸਦੀ ਹੋਈ ਮਾਰੀਆ ਬੋਲੀ।
ਜੀ ਕਰਦਾ ਹੈ ਕਿ ਸੋਮੂ ਕੋਲ ਇੰਗਲੈਂਡ ਚਲਾ ਜਾਵਾਂ। ਪਰ ਉਹਨੇ ਤਾਂ ਤੁਹਾਨੂੰ ਕਦੇ ਬੁਲਾਇਆ ਨਹੀਂ।
ਤਾਂ ਕੀ ਹੋਇਆ ਹੈ ਤਾਂ ਆਪਣਾ ਹੀ ਭਰਾ। ਚਲਾ ਗਿਆ ਤਾਂ ਘਰੋਂ ਤਾਂ ਨਹੀਂ ਕਢੇਗਾ। ਉਥੇ ਮੇਰੇ ਕੁਝ ਦੋਸਤ ਵੀ ਰਹਿੰਦੇ ਨੇ। ਕੁਝ ਦਿਨ ਉਥੇ ਰਹਿ ਕੇ ਮੈਂ ਸਾਰਾ ਯੁਰਪ ਘੁੰਮਾਂਗਾ। ਟਰੇਨ ਰਾਹੀਂ। ਇਕ ਵਾਰ ਅਖਬਾਰਾਂ ਵਿਚ ਟ੍ਰੇਨ ਬਾਰੇ ਲੇਖ ਪੜ੍ਹਿਆ ਸੀ, ਉਹ ਮੈਂ ਕਟਕੇ ਰਖ ਲਿਆ ਹੈ”।
‘ਇਹ ਤਾਂ ਸਭ ਸਹੀ ਹੈ, ਪਰ ਪੈਸਿਆਂ ਦਾ ਪ੍ਰਬੰਧ ਕਿਥੋਂ ਕਰੋਗੇ?’ ਮਾਰੀਆ ਹੈਰਾਨੀ ਨਾਲ ਬੋਲੀ।
ਬਸ ਇਥੇ ਹੀ ਤਾਂ ਮਾਰ ਖਾ ਜਾਂਦੇ ਹਾਂ, ਅਸੀਂ। ਪਰ ਕਰਾਂਗਾ, ਕੁਝ ਨਾ ਕੁਝ। ਕੁਝ ਪੈਸੇ ਜਮ੍ਹਾਂ ਕਰਾਂਗਾ ਤੇ ਕੁਝ ਪ੍ਰਾਵੀਡੈਂਟ ਫੰਡ ਤੋਂ ਉਧਾਰ ਚੁਕ ਲਵਾਂਗਾ”।
ਅਤੇ ਇਥੇ ਮੈਨੂੰ ਇਕਲਿਆਂ ਛਡ ਜਾਉਗੇ?” ਮਾਰੀਆ ਸਹਿਮ ਕੇ ਬੋਲੀ।
ਮਾਰੀਆ ਡੀਅਰ, ਤੇਰੇ ਬਿਨਾਂ ਤਾਂ ਮੈਂ ਕਿਧਰੇ ਜਾਣ ਦਾ ਤਸਵਰ ਵੀ ਨਹੀਂ ਕਰ ਸਕਦਾ। ਤੇਰੇ ਬਿਨਾਂ ਤਾਂ ਮੈਂ ਅਧੂਰਾ ਹਾਂ’।
ਮਾਰੀਆ ਗਦਗਦ ਹੋ ਗਈ।
ਤੁਹਾਡੇ ਸੁਫਨੇ ਬਹੁਤ ਵੱਡੇ ਨੇ।
ਸੁਫਨਿਆਂ ਤੇ ਕਿਹੜਾ ਟੈਕਸ ਲਗਦੇ ਨੇ। ਉਹ ਹੱਸਣ ਲਗ ਪਿਆ।
ਇਨ੍ਹਾਂ ਸੁਫਨਿਆਂ ਵਿਚ ਥੋੜ੍ਹੀ ਕਾਂਟ ਛਾਂਟ ਕਰ ਲਵੋ।
‘ਉਹ ਕਿਵੇਂ?”
‘ਕੁਝ ਪੈਸੇ ਜਮ੍ਹਾਂ ਕਰਕੇ ਸਾਰਾ ਉਤਰੀ ਭਾਰਤ ਘੁੰਮ ਆਈਏ ਤੇ ਫਿਰ ਕੁਝ ਸਾਲਾਂ ਬਾਅਦ ਕੰਨਿਆ ਕੁਮਾਰੀ ਤਕ। ਕੀ ਖਿਆਲ ਹੈ?”
‘ਖਿਆਲ ਤਾਂ ਨੇਕ ਨੇ…”।
ਪਰ ਇਹ ਸਾਰੇ ਸੁਫਨੇ ਸਮੁੰਦਰ ਦੀਆਂ ਗਹਿਰਾਈਆਂ ਵਿਚ ਹੀ ਕਿਤੇ ਗੁਆਚ ਗਏ ਸਨ। ਐਸ਼ਲੇ ਅਚਾਨਕ ਇਕ ਸ਼ਾਮ ਦਫਤਰੋਂ ਆਉਂਦੇ ਹੋਏ ਲੋਕਲ ਗੱਡੀ ਦੇ ਇਕ ਹਾਦਸੇ ਦਾ ਸਿਕਾਰ ਹੋ ਗਿਆ ਸੀ।
ਮਾਰੀਆ ਤਾਂ ਜਿਵੇਂ ਪਾਗਲ ਹੀ ਹੋ ਗਈ ਸੀ। ਉਹਦਾ ਦਿਲ ਕਰਦਾ ਕਿ ਉਹ ਵੀ ਚਲਦੀ ਲੋਕਲ ਗੱਡੀ ਤੋਂ ਛਲਾਂਗ ਲਗਾ ਦੇਵੇ ਜਾਂ ਸਮੁੰਦਰ ਵਿਚ ਜਾ ਡੁਬੇ। ਪਰ ਉਹ ਇਹੋ ਜਿਹਾ ਕੁਝ ਵੀ ਨਾ ਕਰ ਸਕੀ। ਬੰਗਲੌਰ ਤੋਂ ਉਹਦੀ ਭੈਣ ਤੇ ਭਰਾ ਆ ਗਏ ਸਨ। ਸੋਮੂ ਵੀ ਇੰਗਲੈਂਡ ਤੋਂ ਪਹੁੰਚ ਗਿਆ ਸੀ।
ਪਰ ਆਪਣੇ ਪਰਿਵਾਰਾਂ ਨੂੰ ਛੱਡ ਕੇ ਕੋਈ ਕਿੰਨੇ ਦਿਨ ਮਾਰੀਆ ਕੋਲ ਰਹਿ ਸਕਦਾ ਸੀ। ਆਖਿਰ ਉਹ ਇਕੱਲੀ ਦੀ ਇਕੱਲੀ ਰਹਿ ਗਈ ਸੀ, ਆਪਣੀਆਂ ਸਭ ਸਮੱਸਿਆਵਾਂ ਨਾਲ ਜੂਝਣ ਲਗੀ। ਨਾ ਉਹਦਾ ਕੰਮ ਤੇ ਦਿਲ ਲਗਦਾ, ਨਾ ਘਰ ਵਿਚ। ਕਿਧਰੇ ਵੀ ਆਉਣਾ ਜਾਣਾ ਉਹਨੇ ਬੰਦ ਕਰ ਦਿਤਾ ਸੀ। ਰਾਤ ਨੂੰ ਨੀਂਦ ਖੁਲ੍ਹ ਜਾਂਦੀ ਤਾਂ ਉਹ ਬਾਲਕਨੀ ਵਿਚ ਪਈ ਕੁਰਸੀ ਤੇ ਬੈਠ ਸਾਹਮਣੇ ਲਗੇ ਉਚੇ ਦਰਕਤਾਂ ਵਲ ਤਕਦੀ ਰਹਿੰਦੀ। ਖਾਣਾ ਖਾਣ ਲਗਿਆਂ ਉਹਦੇ ਜਬਾੜੇ ਦੁਖਦੇ। ਬੋਲਣ ਲਈ ਉਹਨੂੰ ਮਿਹਨਤ ਕਰਨੀ ਪੈਂਦੀ। ਅਖਾਂ ਅੰਦਰ ਧਸ ਗਈਆਂ।
ਮਾਰੀਆਂ ਦੀ ਭੈਣ ਉਹਨੂੰ ਬਾਰ ਬਾਰ ਫੋਨ ਕਰਦੀ, ਕੁਝ ਦਿਨ ਸਾਡੇ ਕੋਲ ਆ ਜਾ। ਮਨ ਬਦਲ ਜਾਵੇਗਾ”।
ਭਰਾ ਦੇ ਖਤ ਆਉਂਦੇ, ਤੂੰ ਉਥੇ ਇਕਲੀ ਕੀ ਕਰੇਂਗੀ। ਸਾਡੇ ਕੋਲ ਆ ਜਾਣ। ਇਤੇ ਨੌਕਰੀ ਮਿਲ ਜਾਵੇਗੀ”।
ਉਹ ਕਈ ਵਾਰ ਸੋਚਦੀ ਕਿ ਇਹ ਫਲ਼ੈਟ ਵੇਚ ਕੇ ਭਰਾ ਕੋਲ ਹੀ ਚਲੀ ਜਾਵੇ। ਪਰ ਹਿੰਮਤ ਨਾ ਜੁਟਾ ਸਕਦੀ।
ਇਕ ਮਹੀਨੇ ਦੀ ਛੁਟੀ ਲੈ ਕੇ ਉਹ ਭੇਣ ਭਰਾ ਕੋਲ ਰਹੀ ਪਰ ਮਨ ਟਿਕਿਆ ਨਹੀਂ। ਫਿਰ ਬੰਬਈ ਆ ਗਈ।
ਜੈਕੀ ਕਦੀ ਭੁਲ ਬੁਲੇਖੇ ਉਹਦੇ ਘਰ ਆ ਜਾਂਦਾ। ਮਾਰੀਆ ਐਸ਼ਲ਼ੇ ਦੀਆਂ ਗਲਾਂ ਕਰਕੇ ਰੋਣ ਲਗ ਜਾਂਦੀ। ਜੈਕੀ ਉਹਨੂੰ ਲੰਬੇ ਚੌੜੇ ਲੈਕਚਰ ਦੇਣ ਲਗ ਜਾਂਦਾ।
ਕਿਸੇ ਦੇ ਨਾਲ ਮਰਿਆ ਤਾਂ ਨਹੀਂ ਜਾ ਸਕਦਾ। ਖੁਸ਼ ਰਹਿਣਾ ਸਿੱਖੋ। ਬਾਹਰ ਨਿਕਲੋ। ਮੈਂ ਤਾਂ ਹਮੇਸ਼ਾ ਤੁਹਾਡਾ ਪ੍ਰਸੰਸਕ ਰਿਹਾ ਹਾਂ। ਕਦੀ ਮਦਦ ਦੀ ਲੋੜ ਹੋਵੇ ਤਾਂ ਬਸ ਆਫਿਸ ਫੋਨ ਕਰ ਦੇਣਾ।
ਪਰ ਮਾਰੀਆ ਜਦੋਂ ਕਦੀ ਜੈਕੀ ਨੂੰ ਕਿਸੇ ਕੰਮ ਲਈ ਫੋਨ ਕਰਦੀ ਤਾਂ ਉਹ ਟਾਲ ਜਾਂਦਾ। ਇਸਦੇ ਉਲਟ ਉਹ ਹੈਰੀ ਨੂੰ ਜਦੋਂ ਵੀ ਫੋਨ ਕਰਦੀ ਉਹ ਆ ਜਾਂਦਾ। ਐਸ਼ਲ਼ੇ ਦੇ ਆਫਿਸ ਦੇ ਚਕਰਾਂ ਵਿਚ ਉਹ ਕਈ ਵਾਰ ਉਹਦੇ ਨਾਲ ਗਿਆ। ਹਮੇਸ਼ਾ ਦੀ ਤਰ੍ਹਾਂ, ਉਹ ਘਟ ਬੋਲਦਾ।
ਇਕ ਦਿਨ ਹੈਰੀ ਬੋਲਿਆ, ਮਾਰੀਆ, ਤੁਸੀਂ ਫੋਨ ਮੇਰੇ ਦਫਤਰ ਹੀ ਕਰਿਆ ਕਰੋ, ਘਰ ਨਹੀਂ”।
‘ਕਿਉਂ?”
‘ਘਰ ਵਿਚ ਕਲੇਸ਼ ਕਾਹਦੇ ਲਈ ਪਾਣਾ ਹੈ। ਔਰਤਾ ਤਾਂ ਸ਼ਕੀ ਸੁਭਾ ਦੀਆ ਹੁੰਦੀਆਂ ਨੇ”।
‘ਫਿਰ ਤੁਹਾਨੂੰ ਨਹੀਂ ਆਉਣਾ ਚਾਹੀਦਾ, ਸਾਡੇ ਘਰ’। ਮਾਰੀਆ ਬੜੀ ਸਖਤ ਲਹਿਜੇ ਵਿਚ ਬੋਲੀ।
ਉਸ ਸਾਰੀ ਰਾਤ ਮਾਰੀਆ ਸੌਂ ਨਾ ਸਕੀ।
ਹੱਦ ਹੋ ਗਈ। ਕਿਟੀ ਮੇਰੇ ਤੇ ਸ਼ਕ ਕਰਦੀ ਹੈ। ਅਜ ਮੇਰਾ ਘਰ ਵਾਲਾ ਨਹੀਂ ਰਿਹਾ ਤਾਂ…। ਕਿਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਕਿਟੀ ਸਾਡੇ ਘਰ ਆ ਕੇ ਮੇਰੇ ਨਾਲ ਦੁਖ ਸੁਖ ਸਾਂਝਾ ਕਰਦੀ ਸੀ। ਮੈਨੂੰ ਆਪਣੀ ਭੇਣ ਕਹਿੰਦੀ ਸੀ। ਮੈਂ ਤਾਂ ਕਲਪਨਾ ਵਿਚ ਵੀ ਇਹੋ ਜਿਹੀ ਘਟੀਆ ਗਲ ਸੋਚ ਨਹੀ ਸਕਦੀ। ਜਦੋਂ ਕਿਟੀ ਦਾ ਛੋਟਾ ਬੇਟਾ ਹੋਇਆ ਸੀ ਤਾਂ ਉਹ ਕਿੰਨੀ ਬਿਮਾਰ ਹੋ ਗਈ ਸੀ। ਅਸਾਂ ਉਹਦੀ ਕਿੰਨੀ ਸੇਵਾ ਕੀਤੀ ਸੀ। ਉਹਦਾ ਸਿਲਾ ਮੈਨੂੰ ਇਹ ਦੇ ਰਹੀ ਹੈ”।
ਸਾਰੀ ਰਾਤ ਮਾਰੀਆ ਕਲਪਦੀ ਰਹੀ। ਐਸ਼ਲੇ ਦੇ ਸਾਹਮਣੇ ਹੈਰੀ ਕੀ ਚੀਜ਼।
ਮਾਰੀਆ ਦਾ ਦਿਲ ਕੀਤਾ ਕਿ ਉਹ ਹੈਰੀ ਦੇ ਘਰ ਜਾਵੇ ਤੇ ਕਿਟੀ ਨੂੰ ਜਲੀ ਭੁੰਨੀ ਸੁਣਾ ਕੇ ਆਵੇ। ਖੂਬ ਬੁਰਾ ਭਲਾ ਕਹੇ ਤੇ ਉਸ ਪਰਿਵਾਰ ਨਾਲੋਂ ਹਮੇਸ਼ਾ ਲਈ ਸਬੰਧ ਤੋੜ ਲਵੇ।
ਸਵੇਰੇ ਉਹ ਡਿਊਟੀ ਤੇ ਨਹੀਂ ਜਾ ਸਕੀ। ਐਸ਼ਲੇ ਦੀ ਫੋਟੋ ਸਾਹਮਣੇ ਬੈਠੀ ਕਿੰਨੀ ਦੇਰ ਉਹਦੇ ਨਾਲ ਗਲਾਂ ਕਰਦੀ ਰਹੀ।
‘ਤੂੰ ਮੈਨੂੰ ਇਕੱਲਾ ਕਿਉਂ ਛਡ ਗਿਆ ਹੈਂ, ਵੇਖ ਤੇਰੇ ਬਨਾਂ ਮੈਨੂੰ ਕਿੰਨਾ ਕੁਝ ਸਹਿਣਾ ਪੈ ਰਿਹਾ ਹੈ”।
ਮਾਰੀਆ ਹਾਲੇ ਇਸ ਸਦਮੇ ਤੋਂ ਬਾਹਰ ਵੀ ਨਹੀਂ ਸੀ ਨਿਕਲੀ ਕਿ ਇਕ ਦਿਨ ਹੈਰੀ ਫਿਰ ਉਹਦੇ ਘਰ ਆ ਗਿਆ। ਮਾਰੀਆ ਨੂੰ ਇਕ ਦਮ ਗੁਸਾ ਆ ਗਿਆ।
‘ਹੈਰੀ, ਜਾਂ ਤਾਂ ਕਿਟੀ ਨੂੰ ਨਾਲ ਲਿਆਇਆ ਕਰ ਜਾਂ ਤੂੰ ਵੀ ਨਾ ਆਇਆ ਕਰ। ਉਹਨੂੰ ਤੇਰਾ ਆਉਣਾ ਸਹੀ ਨਹੀਂ ਲਗਦਾ ਤਾਂ ਕਿਉਂ ਆ ਜਾਂਦਾ ਹੈ?”
ਤੁਹਾਨੂੰ ਵੇਖਣ ਲਈ। ਹੈਰੀ ਧੀਮੇ ਜਿਹੇ ਸੁਰ ਵਿਚ ਬੋਲਿਆ।
‘ਕੀ ਮਤਲਬ?” ਮਾਰੀਆ ਹਕੀ ਬਕੀ ਹੋ ਕੇ ਉਹਨੂੰ ਵੇਖ ਰਹੀ ਸੀ।
‘ਤੁਸੀਂ ਮੈਨੂੰ ਬਹੁਤ ਚੰਗੇ ਲਗਦੇ ਹੋ’। ਹੈਰੀ ਦੀ ਆਵਾਜ਼ ਮੁਸ਼ਕਲ ਨਾਲ ਸੁਣਾਈ ਦੇ ਰਹੀ ਸੀ।
‘ਹੈਰੀ ਤੇਰੇ ਤੇ ਵੀ ਜੈਕੀ ਦਾ ਅਸਰ ਹੋ ਗਿਆ ਹੈ। ਉਹ ਵੀ ਇਹੋ ਜਿਹੇ ਡਾਇਲਾਗ ਮਾਰਦਾ ਰਹਿੰਦਾ ਹੈ।‘ ਮਾਰੀਆ ਚੀਕ ਕੇ ਬੋਲੀ।
ਪਹਿਲਾਂ ਮੈਂ ਕਹਿਣ ਦੀ ਹਿੰਮਤ ਨਹੀਂ ਕਰ ਸਕਿਆ। ਹੈਰੀ ਮਾਰੀਆ ਨਾਲ ਅਖਾਂ ਮਿਲਾਂਦੇ ਹੋਏ ਕੁਝ ਉਚੀ ਆਵਾਜ਼ ਵਿਚ ਬੋਲਿਆ।
ਤੂੰ ਮੇਰੇ ਇਕਲੇ ਪੁਣੇ ਦਾ ਫਾਇਦਾ ਉਠਾ ਰਿਹਾ ਹੈਂ। ਮੈਂ ਤੇਰੇ ਦੋਸਤ ਦੀ ਪਤਨੀ ਹਾਂ…”। ਗੁਸੇ ਵਿਚ ਮਾਰੀਆ ਦੀਆਂ ਗਲਾਂ ਲਾਲ ਹੋ ਗਈਆਂ ਸਨ।
ਕੁਝ ਪਲ ਹੈਰੀ ਕਸ਼ਮਕਸ਼ ਜਿਹੀ ਦੀ ਸਥਿਤੀ ਵਿਚ ਖੜ੍ਹਾ ਰਿਹਾ ਤੇ ਫਿਰ ਘਰੋਂ ਬਾਹਰ ਹੋ ਗਿਆ।
ਦੋ ਚਾਰ ਦਿਨ ਮਾਰੀਆ ਬਹੁਤ ਹੀ ਪਰੇਸ਼ਾਨ ਰਹੀ। ਉਹਦਾ ਦਿਲ ਕਰਦਾ ਕਿ ਕੁਝ ਦਿਨਾਂ ਦੀ ਛੁਟੀ ਲੈ ਕਿ ਉਹ ਇਥੋਂ ਨਠ ਜਾਵੇ। ਇਕ ਦਿਨ ਉਹ ਘਰ ਆਈ ਤਾਂ ਦਰਵਾਜ਼ੇ ਵਿਚ ਇਕ ਖਤ ਪਿਆ ਸੀ-
“ਪਿਆਰੀ ਮਾਰੀਆ,
ਤੁਸੀਂ ਆਪਣੇ ਘਰ ਆਉਣ ਤੇ ਮੇਰੇ ਤੇ ਬੰਦਸ਼ਾਂ ਲਗਾਂਦੇ ਹੋ ਤਾਂ ਕਦੀ ਮੈਨੂੰ ਤੁਹਾਡੇ ਤੇ ਬਹੁਤ ਗੁਸਾ ਆਉਂਦਾ ਹੈ, ਕਦੀ ਬਹੁਤ ਮਾਯੂਸ ਹੋ ਜਾਂਦਾ ਹਾਂ। ਮੈਂ ਤੁਹਾਨੂੰ ਕੁਝ ਨਹੀਂ ਮੰਗਦਾ। ਤੁਹਾਨੂੰ ਕੁਝ ਨਹੀਂ ਕਹਿੰਦਾ। ਬਸ ਆ ਕੇ ਘੜੀ ਪਲ ਬੈਠ ਜਾਂਦਾ ਹਾਂ ਤਾਂ ਸਕੂਨ ਮਿਲ ਜਾਂਦਾ ਹੈ। ਕੁਝ ਦਿਨ ਸਹੀ ਲੰਘ ਜਾਂਦੇ ਹਨ। ਤੁਸੀਂ ਬਿਮਾਰ ਹੁੰਦੇ ਹੋ ਤਾਂ ਲਗਦਾ ਹੈ, ਮੈਨੂੰ ਬੁਕਾਰ ਚੜ੍ਹ ਗਿਆ ਹੈ। ਤੁਹਾਡਾ ਨਿੰਮੋਝੂਣਾ ਚਿਹਰਾ ਵੇਖ ਕੇ ਮੇਰਾ ਦਿਲ ਡੁਬਣ ਲਗਦਾ ਹੈ। ਮੈਨੂੰ ਜ਼ਿਆਦਾ ਗਲਾਂ ਕਰਨੀਆਂ ਨਹੀਂ ਆਉਂਦੀਆਂ। ਮੈਂ ਬੜੀ ਵਾਰ ਮਨ ਨੂੰ ਸਮਝਾਂਦਾ ਹਾਂ ਕਿ ਹੁਣ ਕਦੀ ਨਹੀਂ ਆਵਾਂਗਾ ਪਰ ਕੁਝ ਦਿਨ ਬਾਅਦ ਹੀ ਮਨ ਫਿਰ ਤੁਹਾਡੇ ਵਲ ਜਾਣ ਲਈ ਤਰਲੋ ਮਛੀ ਹੋਣ ਲਗਦਾ ਹੈ। ਪੈਰ ਆਪ ਮੁਹਾਰੇ ਇਧਰ ਮੁੜ ਜਾਂਦੇ ਹਨ”।
ਮਾਰੀਆ ਨੇ ਉਹ ਚਿਠੀ ਕਈ ਵਾਰ ਪੜੀ। ਉਹਨੂੰ ਸਮਝ ਨਹੀਂ ਸੀ ਪੈ ਰਹੀ ਕਿ ਹੈਰੀ ਦੀਆ ਦਿਨ੍ਹਾਂ ਗਲਾਂ ਵਲ ਰੀਐਕਟ ਕਿੰਜ ਕਰੇ। ਉਹ ਹੈਰੀ ਬਾਰੇ ਸੋਚਦੀ ਰਹਿੰਦੀ। ਵੇਖਣ ਵਿਚ ਸਭ ਸਹੀ ਹੈ ਕਦ ਕਾਠ, ਨੈਣ ਨਕਸ਼ ਕੁਝ ਵੀ ਕੋਝਾ ਨਹੀਂ। ਪਰ ਉਹਦੇ ਅਮਮਦਰ ਹੈਰੀ ਲਈ ਕੋਈ ਅਹਿਸਾਸ ਨਹੀਂ ਜਾਗਦਾ। ਕੀ ਉਹ ਸੋਚਦੀ ਉਹਨੂੰ ਹੈਰੀ ਨਾਲ ਇੰਜ ਗੁਸੇ ਨਾਲ ਪੇਸ਼ ਨਹੀਂ ਸੀ ਆਉਣਾ ਚਾਹੀਦਾ। ਉਹ ਇਨ੍ਹਾਂ ਸੰਕਟ ਦੇ ਦਿਨਾਂ ਵਿਚ ਉਹਦੇ ਕਿੰਨੇ ਕੰਮ ਆਇਆ ਸੀ। ਉਹ ਕੀ ਸੋਚਦਾ ਹੋਵੇਗਾ , ਮੈਂ ਕਿੰਨੀ ਸਵਾਰਥੀ ਹਾਂ। ਉਹ ਫੋਨ ਤੇ ਹੈਰੀ ਦਾ ਨੰਬਰ ਘੁੰਮਾਂਦੀ ਹੈ ਤੇ ਉਧਰੋਂ ਹੈਲੋ ਹੁੰਦੇ ਹੀ ਥਲੇ ਰਖ ਦਿੰਦੀ ਹੈ।
ਕਦੇ ਕਦੇ ਬਹੁਤ ਹੀ ਪਰੇਸ਼ਾਨ ਹੋ ਕੇ ਉਹ ਇਕਲੀ ਹੀ ਸੀ ਬੀਚ ਤੇ ਘੁੰਮਣ ਚਲੀ ਜਾਂਦੀ ਹੈ। ਸਮੁੰਦਰ ਦੀਆਂ ਲਹਿਰਾਂ ਨੂੰ ਉਚਾ ਉਠਦਿਆਂ ਥਲੇ ਗਿਰਦਿਆਂ ਵੇਖਦੀ ਰਹਿੰਦੀ ਹੈ ਤੇ ਐਸ਼ਲੇ ਦੀਆਂ ਗਲਾਂ ਯਾਦ ਕਰਦੀ ਰਹਿੰਦੀ ਹੈ। ਇਹ ਸਮੁੰਦਰ ਦੀਆਂ ਗਹਿਰਾਈਆਂ ਵਿਚੋਂ ਆਪਣੇ ਮਨ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦੀ ਕਰਦੀ ਥਕ ਕੇ ਘਰ ਪਰਤ ਆਉਂਦੀ ਹੈ।
🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱🌱

No comments:
Post a Comment