➤ ਹੰਜੂਆਂ ਦਾ ਮੁੱਲ 🌄
---------------------------------------------------------------------------------------
ਇਕ ਗਰੀਬ ਪਰਿਵਾਰ ਦੇ ਵਿਚ ਇਕ ਵੱਡੀ ਉਮਰ ਦੀ ਬਜੁਰਗ ਮਾਤਾ ਅਕਸਰ ਕਿਤੇ ਕਿਤੇ ਰੋ ਪੇਂਦੀ ਸੀ ਕੇ ਉਸ ਦਾ ਪੁੱਤਰ ਉਸ ਦੀ ਕੋਈ ਗੱਲ ਨੀ ਸੁਣਦਾ ਉਸ ਦਾ ਕਹਿਣਾ ਸੀ ਕੇ ਸਾਦੀ ਤੋਂ ਪਹਿਲਾਂ ਉਸ ਦਾ ਪੁਤਰ ਉਸ ਦੀ ਹਰ ਗੱਲ ਮੰਨਦਾ ਸੀ ਹੁਣ ਆਪਣੇ ਘਰ ਵਾਲੀ ਦੇ ਪਿਛੇ ਲੱਗ ਕੇ ਮੇਰੀ ਕੋਈ ਗੱਲ ਨਹੀ ਸੁਣਦਾ ਅਤੇ ਜੋ ਬਜੁਰਗ ਮਾਤਾ ਦੀ ਨੋਹਂ ਰਾਣੀ ਸੀ ਓਹ ਵੀ ਕਈ ਵਾਰੀ ਰੋ ਪੇਂਦੀ ਸੀ ਕੇ ਉਸ ਦਾ ਪਤੀ ਉਸ ਦੀ ਕੋਈ ਗੱਲ ਨੀ ਸੁਣਦਾ ਉਸ ਪਰਿਵਾਰ ਵਿਚ ਇਕ ਛੋਟੀ ਬੱਚੀ ਸੀ ਜੋ ਹਮੇਸਾਂ ਆਪਣੇ ਬਾਪ ਨੂੰ ਕੋਈ ਨਾ ਕੋਈ ਚੀਜ ਲੈ ਕੇ ਆਉਣ ਵਾਰੇ ਕੇਹਂਦੀ ਰਹਿੰਦੀ ਅਕਸਰ ਨੂਹ ਸੱਸ ਅਤੇ ਪੋਤਰੀ ਦੇ ਹੰਜੂਆਂ ਦੀ ਵਰਸਾਤ ਵੇਖਣ ਨੂੰ ਮਿਲਦੀ ਰਹਿੰਦੀ ਗਰੀਬ ਕਿਸਾਨ ਆਪਣੀ ਮਾਂ ਘਰ ਵਾਲੀ ਅਤੇ ਬੇਟੀ ਦੇ ਹੰਜੂਆਂ ਨੂੰ ਬਿਨ ਵੇਖਇਆ ਕਰ ਦਿੰਦਾ ਉਸ ਕਿਸਾਨ ਦਾ ਇਕ ਆੜਤੀਏ ਤੋਂ ਬਹੁਤ ਚਿਰ ਦਾ ਕਰਜਾ ਲੈ ਰ੍ਖਇਆ ਸੀ -------------
ਇਕ ਦਿਨ ਆੜਤੀਏ ਨੇ ਘਰ ਆ ਕੇ ਕਿਸਾਨ ਨੂੰ ਕਰਜਾ ਵਾਪਸ ਮੋੜ੍ਹਨ ਲਈ ਕਿਹਾ ਅਤੇ ਨਾਲ ਹੀ ਕਿਹਾ ਕੇ ਜੇਕਰ ਓਹ ਉਸ ਦੇ ਪੇਸ਼ੇ ਵਾਪਸ ਨਹੀ ਕਰੇਗਾ ਤਾਂ ਓਹ ਉਸ ਦੀ ਜਮੀਨ ਤੇ ਕਬਜਾ ਕਰ ਲਵੇਗਾ ਇਹ ਸੁਣ ਕੇ ਕਿਸਾਨ ਬਹੁਤ ਉਦਾਸ ਹੋ ਗਇਆ ਓਹ ਸੋਚ ਰਿਹਾ ਸੀ ਕੇ ਖੇਤੀ ਕਰ ਕੇ ਓਹ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਜੇਕਰ ਆੜਤੀਏ ਨੇ ਉਸ ਦੀ ਜਮੀਨ ਖੋ ਲਈ ਤਾਂ ਉਸ ਦੇ ਪਰਿਵਾਰ ਦਾ ਕੀ ਬਾਣੁ ਗਾ ਅਚਾਨਕ ਕਿਸਾਨ ਦੀ ਅਖ ਵਿਚੋਂ ਇਕ ਹੰਜੂ ਨਿਕਲ ਕੇ ਅਖ ਦੀ ਪਲਕ ਤੇ ਰੁਕ ਗਇਆ ---------
ਕਿਸਾਨ ਦੀ ਮਾਂ ਬੇਟੀ ਅਤੇ ਪਤਨੀ ਉਸ ਕੋਲ ਆ ਕੇ ਬੈਠ ਗਾਈਆਂ ਅਤੇ ਕਿਸਾਨ ਦੀ ਮਾਤਾ ਨੇ ਆਪਣੇ ਪੁਤਰ ਨੂੰ ਉਦਾਸੀ ਦਾ ਕਾਰਨ ਦਸਣ ਲਈ ਕਿਹਾ ਤਾਂ ਕਿਸਾਨ ਨੇ ਕੋਈ ਉਤਰ ਨਾ ਦਿਤਾ ਤਾਂ ਕਿਸਾਨ ਦੀ ਮਾਤਾ ਨੇ ਕਿਹਾ ਕੇ ਪੁਤਰ ਤੇਰੇ ਇਕ ਹੰਜੂ ਵਿਚ ਔਰਤ ਦੇ ਇਕ ਲਖ ਹੰਜੂ ਜਿਨਾ ਦਰਦ ਹੈ ਸਾਨੂੰ ਦਸ ਕੀ ਗੱਲ ਹੈ ਤਾਂ ਕਿਸਾਨ ਨੇ ਆਪਣੀ ਮਾਤਾ ਬੇਟੀ ਤੇ ਪਤਨੀ ਨੂੰ ਆੜਤੀਏ ਤੋਂ ਲਏ ਕਰਜੇ ਵਾਰੇ ਦਸੇਆ ਤਾਂ ਉਸ ਦਿਨ ਤੋਂ ਕਿਸਾਨ ਦੀ ਮਾਂ ਬੇਟੀ ਤੇ ਪਤਨੀ ਨੇ ਵੇਕਾਰ ਦੇ ਅੰਜੂ ਵਹੋਣੇ ਬੰਦ ਕਰ ਦਿਤੇ ਅਤੇ ਕਿਸਾਨ ਨਾਲ ਹਰ ਕਮ ਵਿਚ ਮਦਦ ਕਰਨ ਲਾਗੀਆਂ ਹੁਣ ਕਿਸਾਨ ਨੇ ਵੇਸਕ ਆੜਤੀਏ ਦਾ ਕਰਜਾ ਦੇਣਾ ਸੀ ਪਰ ਸਾਰਾ ਪਰਿਵਾਰ ਖੁਸ ਸੀ----------
ਭਰਪੂਰ ਮਨੀਲਾ
--------------------------------------------------------------------------------------------------------
Gud 1
ReplyDeletethanx veere
DeleteGud 1
ReplyDeleteVery
ReplyDeleteVery nice
ReplyDelete